For a better experience please change your browser to CHROME, FIREFOX, OPERA or Internet Explorer.
  • Welcome to TheWorldOfPunjab.com
  • Call Us:(+91) 90417-57372
ਸ਼ਰਮਨਾਕ ਕਾਰਾ : ਗੁਰੂ ਨਾਨਕ ਹਸਪਤਾਲ ਨੇੜਿਓ ਕੂੜੇਦਾਨ ‘ਚੋਂ ਮਿਲੀਆਂ ਦੋ ਨਵ-ਜੰਮੀਆਂ ਬੱਚੀਆਂ ਦੀਆਂ ਲਾਸ਼ਾਂ

ਸ਼ਰਮਨਾਕ ਕਾਰਾ : ਗੁਰੂ ਨਾਨਕ ਹਸਪਤਾਲ ਨੇੜਿਓ ਕੂੜੇਦਾਨ ‘ਚੋਂ ਮਿਲੀਆਂ ਦੋ ਨਵ-ਜੰਮੀਆਂ ਬੱਚੀਆਂ ਦੀਆਂ ਲਾਸ਼ਾਂ

Publish Date:Sat, 10 Jul 2021 11:25 AM (IST)

ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ‘ਚ ਸ਼ਨਿਚਰਵਾਰ ਸਵੇਰੇ ਦੋ ਨਵ-ਜੰਮੀਆਂ ਬੱਚੀਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਦੋ ਨਵ-ਜੰਮੀਆਂ ਬੱਚੀਆਂ ਦੀਆਂ ਇਹ ਲਾਸ਼ਾਂ ਸਾਈਕਲ ਸਟੈਂਡ ਨੇੜੇ ਕੂੜੇਦਾਨ ਕੋਲ ਸਵੇਰੇ ਸਫਾਈ ਮੁਲਾਜ਼ਮਾਂ ਨੇ ਜਿਉਂ ਹੀ ਦੇਖੀਆਂ, ਉਨ੍ਹਾਂ ਲਾਸ਼ਾਂ ਕਬਜ਼ੇ ‘ਚ ਲੈ ਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੇ ਡਿਪਟੀ ਮੈਡੀਕਲ ਸੁਪਰਡੈਂਟ ਨੂੰ ਇਸ ਦੀ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਿਕ ਇਕ ਲਾਸ਼ ਨੂੰ ਕੁੱਤਿਆਂ ਨੇ ਕੁਝ ਥਾਵਾਂ ਤੋਂ ਨੋਚਿਆ ਹੋਇਆ ਸੀ। ਇੰਝ ਜਾਪਦਾ ਹੈ ਕਿ ਇਹ ਲਾਸ਼ਾਂ ਦੇਰ ਰਾਤ ਇਸ ਜਗ੍ਹਾ ‘ਤੇ ਸੁੱਟੀਆਂ ਗਈਆਂ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੇਡੀ ਸਿੰਘ ਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇਗੀ ਕਿ ਇਹ ਲਾਸ਼ਾਂ ਹਸਪਤਾਲ ਦੇ ਅੰਦਰੋਂ ਸੁੱਟੀਆਂ ਹਨ ਜਾਂ ਕਿਸੇ ਨੇ ਬਾਹਰੋਂ ਲਿਆ ਕੇ ਇਹ ਸ਼ਰਮਨਾਕ ਕਾਰਾ ਕੀਤਾ ਹੈ। ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੇ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

©Punjabi Jagran

leave your comment

Your email address will not be published. Required fields are marked *

Top
Verified by MonsterInsights