For a better experience please change your browser to CHROME, FIREFOX, OPERA or Internet Explorer.
  • Welcome to TheWorldOfPunjab.com
  • Call Us:(+91) 90417-57372
ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਬੋਲੇ- ਅਕਾਲੀ ਦਲ ਨਾਲ ਰਲ ਕੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰ ਰਹੇ ਮਨਪ੍ਰੀਤ..

ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਬੋਲੇ- ਅਕਾਲੀ ਦਲ ਨਾਲ ਰਲ ਕੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰ ਰਹੇ ਮਨਪ੍ਰੀਤ..

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਕਾਂਗਰਸੀਆਂ ਉੱਤੇ ਅਕਾਲੀ ਨੇਤਾਵਾਂ ਦਾ ਪੱਖ ਪੂਰਨ ਲਈ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ। JULY 13, 2021, 1:30 PM IST

ਗਿੱਦੜਬਾਹਾ ਤੋਂ ਦੋ ਵਾਰ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਮਨਪ੍ਰੀਤ ਬਾਦਲ ਉੱਤੇ ਅਕਾਲੀ ਨੇਤਾਵਾਂ ਦਾ ਪੱਖ ਪੂਰਨ ਲਈ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਵੜਿੰਗ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਉਸ ਨੂੰ ਮਨਪ੍ਰੀਤ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ। ਬਠਿੰਡਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਮਨਪ੍ਰੀਤ ਖਿਲਾਫ ਵੜਿੰਗ ਦੇ ਰਾਜਨੀਤਿਕ ਰੋਸ ਦੀ ਹਮਾਇਤ ਕਰਦਿਆਂ, ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਰੀ-ਟਵੀਟ ਕੀਤਾ।

ਦਰਅਸਲ ਰਾਜਾ ਵੜਿੰਗ ਨੇ ਪਿੰਡ ਅਬਲੂ ਕੋਟਲੀ ਦੇ ਅਕਾਲੀ ਦਲ ਦਾ ਹਲਕਾ ਇੰਚਾਰਜ ਚਰਨਜੀਤ ਦੀ ਤਸਵੀਰ ਮਨਪ੍ਰੀਤ ਬਾਦਲ ਨਾਲ ਪੋਸਟ ਕੀਤੀ ਹੈ। ਰਾਜਾ ਵੜਿੰਗ ਨੇ ਚਰਨਜੀਤ ਦੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਅਕਾਲੀਆਂ ਨਾਲ ਵੀ ਤਸਵੀਰਾਂ ਪੋਸਟ ਕੀਤੀਆਂ ਹਨ।

ਰਾਜਾ ਵੜਿੰਗ ਨੇ ਟਵੀਟ ਕੀਤਾ ਹੈ…

‘ਪੰਜਾਬ ਦੇ ਵਿੱਤ ਮੰਤਰੀ ਲੋਕਾਂ ਦਾ ਪੈਸਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਅਕਾਲੀਆਂ ਨੂੰ ਵੰਡਣ ‘ਚ ਰੁੱਝੇ ਹੋਏ ਹਨ। ਕਾਂਗਰਸ ਨੂੰ ਕਮਜ਼ੋਰ ਅਤੇ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਇਹ ਯੋਜਨਾ  ਸੁਖਬੀਰ ਬਾਦਲ ਵੱਲੋਂ ਮਹੀਨਿਆਂ ਤੋਂ ਜਤਾਈ ਜਾ ਰਹੀ ਹੈ।
ਰਾਹੁਲ ਗਾਂਧੀ ਨੂੰ ਅਪੀਲ ਹੈ ਕਿ ਤੁਰੰਤ ਅਨੁਸ਼ਾਸਨਿਕ ਕਾਰਵਾਈ ਕਰ ਇਨ੍ਹਾਂ ਦਾ ਅਸਤੀਫ਼ਾ ਲਿਆ ਜਾਵੇ।’

‘ਅੱਜ ਇਹ ਜਾਣ ਕੇ ਮਨ ਦੁਖੀ ਹੋਇਆ ਕੇ ਅਕਾਲੀ ਦਲ ਦੀ ਮਿਲੀ ਭਗਤ ਨਾਲ ਕਾਂਗਰਸ ਪਾਰਟੀ ਵਿੱਚ ਆਏ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਸ਼ਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈੱਕ ਦੇਕੇ ਹੌਂਸਲਾ ਹਫਜਾਈ ਕਰ ਰਹੇ ਹਨ । ਇਹ ਉਹੀ ਤੁਹਾਡੇ ਤਾਇਆ ਜੀ ਦੇ ਅਕਾਲੀ ਦਲ ਵਾਲੇ ਨੇ ਜਿਨ੍ਹਾਂ ਨੂੰ ਛੱਡ ਕੇ ਮੰਤਰੀ ਜੀ ਤੁਸੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸੀ । ਸਭ ਕੁਝ ਤਾਂ ਦੇ ਦਿੱਤਾ ਤੁਹਾਨੂੰ ਕਾਂਗਰਸ ਪਾਰਟੀ ਨੇ ਫਿਰ ਕਿਉਂ ਕਿਸ ਗਲ ਤੋਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹੋ।’


‘ਯਾਦ ਰੱਖਣਾ ਕਾਂਗਰਸ ਵਿੱਚ ਰਹਿ ਕੇ ਅਕਾਲੀ ਦਲ ਦੀ ਸਪੋਰਟ ਕਰਨਾ ਤੁਹਾਡਾ ਰਾਜਨੀਤਕ ਜੀਵਨ ਤਬਾਹ ਕਰ ਦੇਵੇਗੀ ਅਤੇ ਪੰਜਾਬੀ ਇਸ ਗੱਲ ਨੂੰ ਭੁੱਲਣਗੇ ਨਹੀਂ । ਪਿਛਲੇ 4 ਸਾਲ ਦੇ ਤੁਹਾਡੇ ਵਿਤ ਮੰਤਰੀ ਦੇ ਤੌਰ ਤੇ ਕਰੇ ਕੰਮਾਂ ਨੇ ਪੰਜਾਬ ਦੇ ਹਰ ਵਰਗ ਨੂੰ ਕਾਂਗਰਸ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਦਿੱਤਾ। ਕੱਲ੍ਹ ਹੀ ਤੁਹਾਡੇ ਹਲਕੇ ਵਿੱਚ ਹਜਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਮੁਲਾਜ਼ਮ ਤੁਹਾਡਾ ਵਿਰੌਧ ਕਰ ਕੇ ਗਏ ਹਨ । ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੀ ਹੁਣ ਤੁਹਾਡੀ 75-25 ਵਾਲੀ ਖੇਡ ਸਮਝ ਆਉਣ ਲੱਗ ਪਈ ਹੈ । ਹੁਣ ਇਸ ਤੋਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਬਚਣ ਦੀ ਜਰੂਰਤ ਹੈ ।’

ਸੁਖਜਿੰਦਰ ਰੰਧਾਵਾ ਨੇ ਰਾਜਾ ਵੜਿੰਗ ਦੇ ਟਵੀਟ ਨੂੰ ਕੋਟ ਕਰਦਿਆਂ ਲਿਖਿਆ ਹੈ…

ਪੰਜਾਬ ਨੂੰ ਜੜ੍ਹਾਂ ਤੋਂ ਤਬਾਹ ਕਰਨ ਵਾਲੇ ਅਕਾਲੀ ਦਲ ਦੇ ਨਾਲ ਕਾਂਗਰਸ ਦੀ ਕਦੇ ਵੀ ਆਪਸੀ ਸਮਝਦਾਰੀ ਨਹੀਂ ਹੋ ਸਕਦੀ। ਫਿਰ ਵੀ ਜੇ ਹੁਣ ਵੀ ਅਜਿਹੀ ਕੋਈ ਧਾਰਨਾ ਹੈ ਤਾਂ ਇਹ ਟੁੱਟਣੀ ਚਾਹੀਦੀ ਹੈ।

Also Read : पंजाब कांग्रेस की सियासत में फिर उबाल, सिद्धू के बाद MLA वडिंग ने भी खोला सरकार के खिलाफ मोर्चा

©News18 Punjabi

leave your comment

Your email address will not be published. Required fields are marked *

Top
Verified by MonsterInsights